ਨਹਿਰੀ ਪਟਵਾਰ ਯੂਨੀਅਨ ਪੰਜਾਬ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਧੂਰੀ ‘ਚ ਸੂਬਾ ਪੱਧਰੀ ਰੋਸ ਪ੍ਰਦਰਸ਼ਨ 

ਧੂਰੀ :::::::::::::::: ਨਹਿਰੀ ਪਟਵਾਰ ਯੂਨੀਅਨ ਸਮੂਹ ਮੁਲਾਜ਼ਮਾਂ ਅਤੇ ਕਿਸਾਨ ਭਰਾਤਰੀ ਜਥੇਬੰਦੀਆਂ ਵੱਲੋਂ ਨਵੀਂ ਅਨਾਜ ਮੰਡੀ ਧੂਰੀ ਵਿਖੇ ਪੰਜਾਬ ਸਰਕਾਰ ਖ਼ਿਲਾਫ਼ ਸੂਬਾ ਪ੍ਰਧਾਨ ਜਸਕਰਨ ਸਿੰਘ ਗੈਰੀ ਬੁੱਟਰ ਦੀ ਅਗਵਾਈ ਹੇਠ ਇੱਕ ਵਿਸ਼ਾਲ ਰੋਸ ਰੈਲੀ ਕੀਤੀ ਗਈ। ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਸਕਰਨ ਸਿੰਘ ਗੈਰੀ ਬੁੱਟਰ ਨੇ ਕਿਹਾ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਨਹਿਰੀ ਪਟਵਾਰੀਆਂ ਉੱਪਰ ਇੱਕ ਡਬਲਯੂ ਆਰਡੀ ਨਾਂ ਦਾ ਵੱਟਸਐਪ ਗਰੁੱਪ ਬਣਾ ਕੇ ਪ੍ਰੈਸ਼ਰ ਪਾਇਆ ਜਾ ਰਿਹਾ ਹੈ ਕਿ ਪੰਜਾਬ ਦੀ ਧਰਤੀ ਉੱਪਰ ਦਿੱਤੇ ਗਏ ਪਾਣੀ ਨਾਲ ਪੂਰੀ ਤਰ੍ਹਾਂ ਮੁਕੰਮਲ ਸਿੰਚਾਈ ਹੋ ਰਹੀ ਹੈ ਜਦੋਂ ਕਿ ਸੱਚ ਇਸ ਦੇ ਬਿਲਕੁਲ ਉਲਟ ਹੈ ਉਹਨਾਂ ਦੱਸਿਆ ਕਿ ਖੇਤੀ ਵਿਗਿਆਨੀਆਂ ਨੇ ਦਿੱਤੇ ਗਏ ਅੰਕੜਿਆਂ ਅਨੁਸਾਰ ਪੂਰੇ ਪੰਜਾਬ ਨੂੰ ਖੇਤੀ ਕਰਨ ਲਈ 66.12 ਬੀ ਸੀ ਐਮ ਪਾਣੀ ਦੀ ਜਰੂਰਤ ਹੈ ਜਦੋਂ ਕਿ ਅੱਜ ਦੀ ਘੜੀ ਅਸੀਂ 5 ਰ.06 ਬੀਸੀਐਮ ਟਿਊਬਵੈਲ ਤੋਂ ਬਿਨਾਂ ਪਾਣੀ ਵਰਤਿਆ ਜਾ ਰਿਹਾ ਹੈ ਪੰਜਾਬ ਨੂੰ 13.6 ਬੀਸੀਐਮ ਪਾਣੀ ਦੀ ਜਰੂਰਤ ਹੋਰ ਹੈ ਪਰ ਜਲਦ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ 20% ਤੋਂ 27% ਹੋ ਰਹੀ ਸਿੰਚਾਈ ਨੂੰ ਆਪਣੀ ਅੰਕੜਿਆਂ ਦੀ ਖੇਡ ਰਾਹੀਂ 100% ਕਰਵਾ ਰਹੇ ਹਨ ਜੋ ਸਰਾਸਰ ਗਲਤ ਕੀਤਾ ਜਾ ਰਿਹਾ ਹੈ ਉਹਨਾਂ ਇਹ ਵੀ ਦੱਸਿਆ ਕਿ ਪ੍ਰਮੁੱਖ ਸਕੱਤਰ ਆਪਣੇ ਅੰਕੜੇ ਦੀ ਖੇਡ ਨੂੰ ਪੂਰਾ ਕਰਨ ਲਈ ਨਹਿਰੀ ਪਟਵਾਰੀਆਂ ਉੱਪਰ ਚਾਰ ਸੀਟਾਂ ਕਰ ਕਰ ਕੇ ਮੁਤਲ ਕਰ ਕਰਕੇ ਪਾਣੀ ਦਾ ਫਰਜੀ ਅੰਕੜਾ 100ਪ ਕੀਤਾ ਜਾ ਸਕੇ ਜੋ ਪੰਜਾਬ ਦੀ ਖੇਤੀਬਾੜੀ ਲਈ ਆਮ ਪਬਲਿਕ ਦੇ ਲਈ ਬਹੁਤ ਘਾਤਕ ਹੈ ਇਸੇ ਗੱਲ ਨੂੰ ਮੁੱਖ ਰੱਖਦੇ ਆਂ ਕ੍ਰਿਸ਼ਨ ਕੁਮਾਰ ਭਜਾਓ ਪੰਜਾਬ ਦਾ ਪਾਣੀ ਬਚਾਓ ਦਾ ਨਾਰਾ ਬੁਲੰਦ ਕੀਤਾ ਗਿਆ।
ਨਹਿਰੀ ਪਟਵਾਰ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਅਤੇ ਸੂਬਾ ਜਨਰਲ ਸਕੱਤਰ ਬਲਕਾਰ ਸਿੰਘ ਵੱਲੋਂ ਵੀ ਪੰਜਾਬ ਦੇ ਪਾਣੀਆਂ ਸਬੰਧੀ ਜਾਣਕਾਰੀ ਦਿੰਦੇ ਆਖਿਆ ਕਿ ਉਹ ਪਹਿਲਾਂ ਪ੍ਰਮੁੱਖ ਸਕੱਤਰ ਆਪਣੇ ਤਾਨਾਸ਼ਾਹੀ ਰਵੱਈਏ ਨੂੰ ਵਰਤਦੇ ਆਂ ਹੋਇਆ ਨਹਿਰੀ ਪਟਵਾਰੀਆਂ ਨੂੰ ਵੱਖ-ਵੱਖ ਪੱਤਰਾ ਰਾਹੀਂ ਹੁਕਮ ਲਗਾਤਾਰ ਸੁਣਾਏ ਜਾ ਰਹੇ ਹਨ ਜਿਵੇਂ ਕਿ ਸਰਵਿਸ ਬ੍ਰੇਕ ਦਾ ਪੱਤਰ ਤਿੰਨ ਪੁਆਇੰਟ 17ਏ ਤਨਖਾਹਾਂ ਕੱਟਣ ਦਾ ਪੱਤਰ ਨੋ ਵਰਕ ਨੋ ਪੇ ਮੁਲਾਜ਼ਮ ਮਾਰੂ ਅਤੇ ਦਵਾਉਣ ਦੇ ਪੱਤਰ ਲਗਾਤਾਰ ਜਾਰੀ ਕੀਤੇ ਜਾ ਰਹੇ ਹਨ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਵੱਲੋਂ ਅੱਜ ਰੈਲੀ ਵਾਲੇ ਦਿਨ ਤੱਕ ਵੀ ਨਹਿਰੀ ਪਟਵਾਰੀਆਂ ਦੀ ਤਨਖਾਹ ਰਿਲੀਜ਼ ਨਹੀਂ ਕੀਤੀਆਂ ਗਈਆਂ।
ਇਸ ਮੌਕੇ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਰਦਾਰ ਜਰਨੈਲ ਸਿੰਘ ਜਹਾਂਗੀਰ ਜੀ ਅਤੇ ਸੂਬਾ ਜਨਰਲ ਸਕੱਤਰ ਪਰਮੇਲ ਸਿੰਘ ਹਥਨ ਵੱਲੋਂ ਪੰਜਾਬ ਸਰਕਾਰ ਨੂੰ ਅਤੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਘੇਰਦਿਆਂ ਆਖਿਆ ਕਿ ਉਹ ਨਹਿਰੀ ਪਟਵਾਰ ਯੂਨੀਅਨ ਦੇ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ ਕਿਤੇ ਉਹ ਗਲਤੀ ਨਾਲ ਵੀ ਨਹਿਰੀ ਪਟਵਾਰੀਆਂ ਦਾ ਨੁਕਸਾਨ ਨਾ ਕਰ ਬੈਠਣ ਇਸੇ ਤਰ੍ਹਾਂ ਬਾਕੀ ਯੂਨੀਅਨ ਨੇ ਵੀ ਕ੍ਰਿਸ਼ਨ ਕੁਮਾਰ ਅਤੇ ਪੰਜਾਬ ਸਰਕਾਰ ਨੂੰ ਸਖਤ ਤਾੜਨਾ ਕੀਤੀ। ਸੀਪੀਐਫ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜੀਤ ਸਿੰਘ ਵੱਲੋਂ ਵੀ ਪੰਜਾਬ ਸਰਕਾਰ ਨੂੰ ਘੇਰਦਿਆਂ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਕਰਨੇ ਸ਼ਬਦਾਂ ਵਿੱਚ ਵਿਰੋਧ ਕੀਤਾ ਗਿਆ।
ਧੰਨਵਾਦੀ ਭਾਸ਼ਣ ਵਿੱਚ ਸੁਬਾ ਪ੍ਰਧਾਨ ਸਰਦਾਰ ਜਸਕਰਨ ਸਿੰਘ ਗੈਰੀ ਬੁੱਟਰ ਵੱਲੋਂ ਮੰਗ ਪੱਤਰ ਲੈਣ ਆਏ ਤਹਿਸੀਲਦਾਰ ਧੂਰੀ ਨੂੰ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਦੇਣ ਲਈ ਸਿਰਫ ਇੱਕ ਦਿਨ ਦਾ ਸਮਾਂ ਹੀ ਦਿੱਤਾ ਗਿਆ ਉਹਨਾਂ ਇਹ ਵੀ ਆਖਿਆ ਕਿ ਅਗਰ ਪ੍ਰਸ਼ਾਸਨ ਨਹਿਰੀ ਪਟਵਾਰ ਯੂਨੀਅਨ ਨੂੰ ਮੀਟਿੰਗ ਨਹੀਂ ਦਿੰਦੀ ਤਾਂ ਆਉਣ ਵਾਲੇ ਸਮੇਂ ਵਿੱਚ ਹੋ ਰਹੀਆਂ ਜਲੰਧਰ ਜਿਮਨੀ ਚੋਣਾਂ ਵਿੱਚ ਸਰਕਾਰ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ।
ਇਸ ਰੋਸ ਰੈਲੀ ਵਿੱਚ ਨਹਿਰੀ ਪਾਣੀ ਪ੍ਰਾਪਤੀ ਸੰਘਰਸ਼ ਕਮੇਟੀ ਦੇ ਜਰਨੈਲ ਸਿੰਘ ਜਹਾਂਗੀਰ, ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਲੋਂਗੋਵਾਲ, ਬੀਕੇਯੂ ਡਕੌਂਦਾ ਧਨੇਰ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ, ਡੀਟੀਐੱਫ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਰਾਜੀਵ ਬਰਨਾਲਾ, ਕਰਮਜੀਤ ਨਦਾਮਪੁਰ, ਕੁਲਵੰਤ ਖਨੌਰੀ, ਡੇਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਹਰਦੀਪ ਸਿੰਘ ਟੋਡਰਪੁਰ, ਨੌਜਵਾਨ ਭਾਰਤ ਸਭਾ ਦੇ ਕਰਮਜੀਤ ਸਿੰਘ ਮਾਣੂੰਕੇ, ਸੰਯੁਕਤ ਕਿਸਾਨ ਮੋਰਚਾ, ਬੀਕੇਯੂ ਲੱਖੋਵਾਲ, ਬੀਕੇਯੂ ਸਿੱਧੂਪੁਰ, ਪੰਜਾਬ ਕਿਸਾਨ ਯੂਨੀਅਨ ਰੁਲਦੂ ਗਰੁੱਪ ਆਦਿ ਕਿਸਾਨ ਯੂਨੀਅਨ ਤੋਂ ਇਲਾਵਾ, ਡੀਸੀ ਦਫਤਰ ਕਰਮਚਾਰੀ ਯੂਨੀਅਨ, ਪੀਪੀਐਫ ਯੂਨੀਅਨ, ਪੰਜਾਬ ਮੁਲਾਜ਼ਮ ਅਤੇ ਪੈਨਸ਼ਨ ਸਾਂਝਾ ਫਰੰਟ, ਦਾ ਰੈਵਨਿਊ ਪਟਵਾਰ ਯੂਨੀਅਨ, ਐਮ ਪੀ ਐਚ ਡਬਲਯੂ ਯੂਨੀਅਨ, ਜਨਤਕ ਜਥੇਬੰਦੀ ਸਾਂਝਾ ਮੋਰਚਾ ਪੰਜਾਬ, ਸਬਾਲਡੀਨੇਡ ਸਰਵਿਸਿਜ਼ ਯੂਨੀਅਨ ਰਾਣਾ ਅਤੇ ਸੱਜਣ ਗਰੁੱਪ, ਪੰਜਾਬ ਸਟੂਡੈਂਟਸ ਯੂਨੀਅਨ, ਦਾ ਕਾਨੂੰਗੋ ਐਸੋਸੀਏਸ਼ਨ ਪੀ ਐੱਸ ਐੱਸ ਵਿਗਿਆਨਿਕ, ਥਰਮਲ ਪਲਾਂਟ ਲਹਿਰਾ ਮੁਹਬਤ, ਨੌਜਵਾਨ ਭਾਰਤ ਸਭਾ, ਸਾਂਝਾ ਮੋਰਚਾ ਜਨਤਕ ਜਥੇਬੰਦੀਆਂ, ਡੇਮੋਕ੍ਰੇਟਿਕ ਮੁਲਾਜ਼ਿਮ ਫੈਡਰੇਸ਼ਨ, ਪੁਰਾਣੀ ਪੈਨਸ਼ਨ ਬਹਾਲੀ ਕਮੇਟੀ, ਨੰਬਰਦਾਰ ਯੂਨੀਅਨ, ਸਰਪੰਚ ਯੂਨੀਅਨ ਆਦਿ ਤੋਂ ਇਲਾਵਾ ਹੋਰ ਜਥੇਬੰਦੀਆਂ ਸ਼ਾਮਿਲ ਹੋਈਆਂ ।

Leave a Reply

Your email address will not be published.


*


hi88 new88 789bet 777PUB Даркнет alibaba66 XM XMtrading XM ログイン XMトレーディング XMTrading ログイン XM trading XM trade エックスエムトレーディング XM login XM fx XM forex XMトレーディング ログイン エックスエムログイン XM トレード エックスエム XM とは XMtrading とは XM fx ログイン XMTradingjapan https://xmtradingjapan.com/ XM https://xmtradingjapan.com/ XMtrading https://xmtradingjapan.com/ えっくすえむ XMTradingjapan 1xbet 1xbet plinko Tigrinho Interwin